Friday, March 5, 2021
Home NewsInPunjabi Myntra Forced To Revamp Its Logo After Female Activist Lodged Complaint In...

Myntra Forced To Revamp Its Logo After Female Activist Lodged Complaint In Mumbai Cyber Cell



 

ਨਵੀਂ ਦਿੱਲੀ: ਈ-ਕੌਮਰਸ ਕਪੰਨੀ Myntra ਨੇ ਆਪਣਾ ਲੋਗੋ ਬਦਲ ਦਿੱਤਾ ਹੈ। ਮੁੰਬਈ ਦੀ ਇੱਕ ਮਹਿਲਾ ਐਕਟੀਵਿਸਟ ਨੇ ਮੁੰਬਈ ਦੀ ਸਾਈਬਰ ਕ੍ਰਾਈਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਕੰਪਨੀ ਨੇ ਆਪਣਾ ਲੋਗੋ ਬਦਲਣ ਦਾ ਫੈਸਲਾ ਕੀਤਾ ਹੈ। ਦਰਜ ਕਰਵਾਈ ਗਈ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ Myntra ਦਾ ਲੋਗੋ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚ ਵਾਲਾ ਹੈ ਤੇ ਅਪਮਾਨਿਤ ਕਰਦਾ ਹੈ।

ਸ਼ਿਕਾਇਤਕਰਤਾ ਨੇ ਨਾ ਸਿਰਫ ਕੰਪਨੀ ਦੇ ਇਸ ਲੋਗੋ ਨੂੰ ਹਟਾਉਣ ਦੀ ਮੰਗ ਕੀਤੀ ਹੈ, ਬਲਕਿ ਕੰਪਨੀ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।Myntra ਦੇ ਲੋਕਾਂ ਖਿਲਾਫ ਇਹ ਸ਼ਿਕਾਇਤ Avesta Foundation NGO ਨਾਮਕ ਇੱਕ ਐਨਜੀਓ ਦੀ ਸੰਸਥਾਪਕ, ਨਾਜ਼ ਪਟੇਲ ਵਲੋਂ ਦਰਜ ਕਰਵਾਈ ਗਈ ਸੀ।ਉਸਨੇ ਕਿਹਾ ਸੀ ਕਿ Myntra ਦਾ ਲੋਗੋ ਨਿਊਡ ਔਰਤ ਵਰਗਾ ਦਿਖਦਾ ਹੈ।

ਵਿਵਾਦ ਵਿੱਚ ਘਿਰੀ ਕੰਪਨੀ ਨੇ ਹੁਣ ਆਪਣਾ ਲੋਗੋ ਬਦਲਣ ਦਾ ਫੈਸਲਾ ਕੀਤਾ ਹੈ। Myntra ਨੇ ਮੁੰਬਈ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਕੰਪਨੀ ਇੱਕ ਮਹੀਨੇ ਅੰਦਰ ਆਪਣਾ ਲੋਗੋ ਬਦਲ ਦੇਵੇਗੀ। ਫਿਲਹਾਲ ਕੰਪਨੀ ਮੌਜੂਦ ਪ੍ਰਿੰਟ ਸਮਗਰੀ ਵਿੱਚ ਬਦਲਾਅ ਕਰ ਰਹੀ ਹੈ।

 

LEAVE A REPLY

Please enter your comment!
Please enter your name here

Most Popular