Friday, March 5, 2021
Home NewsInPunjabi Punjabi Singer Rupinder Handa Facebook Post In Favor Of Farmers Protest

Punjabi Singer Rupinder Handa Facebook Post In Favor Of Farmers Protestਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਪੰਜਾਬੀ ਗਾਇਕ ਤੇ ਕਲਾਕਾਰ ਇਸ ਅੰਦੋਲਨ ‘ਚ ਪੂਰੀ ਤਰ੍ਹਾਂ ਡਟੇ ਹੋਏ ਹਨ। ਪੰਜਾਬੀ ਗਾਇਕਾਂ ਰੁਪਿੰਦਰ ਹਾਂਡਾ ਅਕਸਰ ਕਿਸਾਨ ਅੰਦੋਲਨ ‘ਚ ਦਿਖਾਈ ਦਿੰਦੇ ਹਨ ਤੇ ਇਸ ਬਾਬਤ ਉਹ ਸੋਸ਼ਲ ਮੀਡੀਆ ‘ਤੇ ਪੋਸਟਾਂ ਵੀ ਪਾਉਂਦੇ ਰਹਿੰਦੇ ਹਨ।

ਹੁਣ ਰੁਪਿੰਦਰ ਹਾਂਡਾ ਨੇ ਲਿਖਿਆ ਕਿ ਸਾਨੂੰ ਚਾਹ ਬਣਾ ਕੇ ਪਿਆਉਣ ਵਾਲੇ ਕੀ ਅੱਤਵਾਦੀ ਹਨ?

ਦਿਲੋਂ ਦੁਖੀ ਹਾਂ ਅੱਜ ਮੇਰੇ ਸਾਰੇ ਆਪਣਿਆਂ ਲਈ ਜੋ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸੀ। ਅਸੀਂ ਸਭ ਇਕ ਪਰਿਵਾਰ ਬਣ ਗਏ ਸੀ। ਸਾਡੀ ਤਾਕਤ ਆਪਸੀ ਭਾਈਚਾਰਾ ਸੀ ਤੇ ਉਹ ਬਣਾ ਕੇ ਰੱਖੀਏ। ਅਸਲ ਸੰਘਰਸ਼ ਹੁਣ ਸ਼ੁਰੂ ਹੋਇਆ। ਏਕਾ ਬਣਾ ਕੇ ਰੱਖੀਏ ਵਾਹਿਗੁਰੂ ਮਿਹਰ ਕਰੇ ਇਹ ਸੰਘਰਸ਼ ਜਾਰੀ ਰਹੇ ਕਿਉਂਕਿ ਸਾਡੇ ਪੰਜਾਬੀਆਂ ਦੀ ਇੱਜ਼ਤ ਨਾਲ ਖੇਡਿਆ ਗਿਆ ਅਸੀਂ ਉਸ ਨੂੰ ਤਾਰ ਤਾਰ ਨਹੀਂ ਹੋਣ ਦੇਣਾ। ਦੁਨੀਆਂ ਨੂੰ ਦਿਖਾ ਦੇਈਏ ਕੀ ਇਹ ਕੌਮ ਸਭ ਦਾ ਸਤਿਕਾਰ ਕਰਦੀ। ਅਸੀਂ ਬਾਬੇ ਨਾਨਕ ਦੇ ਫਲਸਫੇ ‘ਤੇ ਚਲਣ ਵਾਲੀ ਕੌਮ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡLEAVE A REPLY

Please enter your comment!
Please enter your name here

Most Popular